+61 28599 2811
[email protected]

Ik Mulaqaat with Jugandeep Singh Jawaharwalaਆਪਣੇ ਮਿੱਠ ਬੋਲੜੇ ਤੇ ਨਿਮਰ ਸੁਭਾਅ ਦੇ ਚਲਦਿਆਂ ਜੁਗਨਦੀਪ ਜਵਾਹਰਵਾਲਾ ਨੇ ਲਿਬਰਲ ਪਾਰਟੀ ਵਿਚ ਕੰਮ ਕਰਦਿਆਂ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਨੇੜਤਾ ਪਾਰਟੀ ਦੇ ਉੱਚ ਆਗੂਆਂ ਨਾਲ ਬਹੁਤ ਜ਼ਿਆਦਾ ਵਧਾ ਲਈ । ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਅਤੇ ਉਸ ਦੀ ਲੋਕਪ੍ਰਿਅਤਾ ਨੂੰ ਦੇਖਦਿਆਂ 21 ਮਈ ਨੂੰ ਹੋਣ ਜਾ ਰਹੀਆਂ 151 ਮੈਂਬਰੀ ਆਸਟ੍ਰੇਲੀਆ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਸਕੌਟ ਮੌਰੀਸਨ ਦੁਆਰਾ ਭਾਰਤੀਆਂ ਦੀ ਸੰਘਣੀ ਵਸੋਂ ਵਾਲੀ ਚਿਫਲੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਜੁਗਨਦੀਪ ਸਿੰਘ ਆਸਟ੍ਰੇਲੀਆ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਬਣ ਗਿਆ ਹੈ ।